Saturday, 23 May 2015

ਬੇਹੱਦ ਹੋਣਹਾਰ ਸੀ ਨਿਊਜ਼ੀਲੈਂਡ ਦੇ ਕਾਲਜ 'ਚ ਕਤਲ ਕੀਤੀ ਗਈ ਪੰਜਾਬਣ , ਪੜ੍ਹੋਂ ਮੌਤ ਦਾ ਅੱਖੀਂ ਦੇਖਿਆ ਹਾਲ



ਆਕਲੈਂਡ— ਬੀਤੇ ਦਿਨੀਂ ਨਿਊਜ਼ੀਲੈਂਡ ਦੇ ਆਕਲੈਂਡ ਵਿਖੇ ਕਾਲਜ ਵਿਚ ਪਤੀ ਵੱਲੋਂ ਕਤਲ ਕੀਤੀ ਗਈ ਪੰਜਾਬਣ ਪ੍ਰਮਿਤਾ ਬੇਹੱਦ ਹੋਣਹਾਰ ਸੀ। ਇਹ ਕਹਿਣਾ ਹੈ ਕਾਲਜ ਦੇ ਸਟਾਫ ਮੈਂਬਰਾਂ ਦਾ। ਬੀਤੇ ਦਿਨੀਂ ਪ੍ਰਮਿਤਾ ਦਾ ਉਸ ਦੇ ਪਤੀ ਨੇ ਕਾਲਜ ਵਿਚ ਵੜ ਕੇ ਕਤਲ ਕਰ ਦਿੱਤਾ ਸੀ ਅਤੇ ਇਕ ਹੋਰ ਲੜਕੇ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਕਤਲ ਦੇ ਪਿੱਛੇ ਤਿਕੋਣੇ ਪ੍ਰੇਮ ਸੰਬੰਧਾਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਮੌਕੇ ਪੁਲਸ ਨੇ ਪ੍ਰਮਿਤਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ਵਿਚ 25 ਮਈ ਨੂੰ ਪੇਸ਼ ਕੀਤਾ ਜਾਵੇਗਾ। 
ਇਕ ਸਟਾਫ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਹਮਲਾਵਰ ਨੂੰ ਪਹਿਲਾਂ ਵੀ ਕਈ ਵਾਰ ਕਾਲਜ ਵਿਚ ਦੇਖਿਆ ਸੀ। ਹਾਦਸੇ ਵਾਲੇ ਦਿਨ ਉਹ ਪ੍ਰਮਿਤਾ ਦੇ ਕਲਾਸ 'ਚੋਂ ਬਾਹਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਉਹ ਬਾਹਰ ਆਈ ਤਾਂ ਉਸ ਨੇ ਪ੍ਰਮਿਤਾ 'ਤੇ ਹਮਲਾ ਕਰ ਦਿੱਤਾ। ਉਸ ਦਾ ਕਾਫੀ ਖੂਨ ਵਗ ਰਿਹਾ ਸੀ ਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਇਕ ਚਸ਼ਮਦੀਦ ਨੇ ਦੱਸਿਆ ਕਿ ਪ੍ਰਮਿਤਾ ਦੇ ਪਤੀ ਨੇ ਉਸ ਨਾਲ ਪ੍ਰੇਮ ਸੰਬੰਧਾਂ ਵਿਚ ਸ਼ਾਮਲ ਦੂਜੇ ਲੜਕੇ ਦੀ ਗਰਦਨ 'ਤੇ ਵੀ ਚਾਕੂ ਨਾਲ ਵਾਰ ਕੀਤਾ। 
ਪ੍ਰਮਿਤਾ ਆਈ. ਟੀ. ਦੀ ਪੜ੍ਹਾਈ ਕਰ ਰਹੀ ਸੀ। ਉਸ ਦਾ ਪਹਿਲਾ ਸਾਲ ਪੂਰਾ ਹੋ ਚੁੱਕਾ ਸੀ ਅਤੇ ਉਹ ਦੂਜੇ ਸਾਲ ਲਈ ਐਡਮਿਸ਼ਨ ਵੀ ਲੈ ਚੁੱਕੀ ਸੀ। ਕਾਲਜ ਦੇ ਸਟਾਫ ਮੈਂਬਰ ਨੇ ਦੱਸਿਆ ਕਿ ਪ੍ਰਮਿਤਾ ਇਕ ਹੋਣਹਾਰ ਵਿਦਿਆਰਥਣ ਸੀ।

No comments:

Post a Comment