ਲੁਧਿਆਣਾ : ਇਕ ਵਾਰ ਫਿਰ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਹਵਸ 'ਚ ਅੰਨ੍ਹੇ ਇਕ ਪਿਓ ਨੇ ਆਪਣੀ ਹੀ ਧੀ ਨਾਲ ਹੱਦਾਂ ਟੱਪਦੇ ਹੋਏ ਸ਼ਰਮਨਾਕ ਕਾਰਾ ਕਰ ਦਿੱਤਾ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਲੁਧਿਆਣਾ ਦੇ ਹਲਵਾਰਾ ਦੀ ਹੈ। ਇਥੋਂ ਦੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਹੀ ਨਾਬਾਲਿਗ ਧੀ ਨਾਲ ਬਲਾਤਕਾਰ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸੂਤਰਾਂ ਮੁਤਾਬਕ ਦੋਸ਼ੀ ਦੇ ਦੋ ਵਿਆਹ ਹੋਏ ਸਨ ਅਤੇ ਦੋਵਾਂ 'ਚ ਉਸ ਦਾ ਤਲਾਕ ਹੋ ਚੁੱਕਾ ਸੀ ਪਹਿਲੀ ਪਤਨੀ ਨਾਲ ਉਸ ਦੀ ਇਕ ਬੇਟੀ ਸੀ ਅਤੇ ਦੂਜੇ ਵਿਆਹ 'ਚ ਦੋ ਬੇਟੇ ਸਨ। ਦੋਸ਼ੀ ਪਿਤਾ ਢਾਈ ਸਾਲ ਤਕ ਨਾਬਾਲਿਗ ਧੀ ਨਾਲ ਬਲਾਤਕਾਰ ਕਰਦਾ ਰਿਹਾ।
ਇੰਨਾ ਹੀ ਨਹੀਂ ਜਦੋਂ ਧੀ ਵਲੋਂ ਪਿਤਾ ਦੇ ਇਸ ਸ਼ਰਮਨਾਕ ਕਾਰੇ ਦਾ ਵਿਰੋਧ ਕੀਤਾ ਜਾਂਦਾ ਤਾਂ ਹਵਸ 'ਚ ਅੰਨ੍ਹਾ ਪਿਓ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦਿੰਦਾ। ਜਦੋਂ ਪਿਤਾ ਦੇ ਜ਼ੁਲਮ ਦੀ ਹੱਦ ਪਾਰ ਹੋ ਗਈ ਤਾਂ ਮਾਸੂਮ ਧੀ ਨੇ ਇਸ ਦੀ ਜਾਣਕਾਰੀ ਪਿੰਡ ਦੇ ਰਹਿਣ ਵਾਲੀ ਇਕ ਵਿਅਕਤੀ ਨੂੰ ਦਿੱਤੀ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਅਤੇ ਇਸ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਗਈ।
ਪੀੜਤਾ ਨੇ ਪਿਤਾ ਵਲੋਂ ਹੁੰਦੇ ਜ਼ੁਲਮ ਦੀ ਦਾਸਤਾਨ ਦੱਸਦੇ ਹੋਏ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਪਿਤਾ ਦੀ ਪਹਿਲੀ ਪਤਨੀ ਦੀ ਬੇਟੀ ਹੈ। ਦੋਸ਼ੀ ਪਿਤਾ ਨੇ ਉਸ ਦੀ ਮਾਂ ਨੂੰ ਤਲਾਕ ਦੇ ਕੇ ਦੂਜਾ ਵਿਆਹ ਕੀਤਾ ਜਿਸ 'ਚ ਉਸ ਦੇ ਦੋ ਬੇਟੇ ਹੋਏ ਅਤੇ ਉਹ ਆਪਣੇ ਸੋਤੇਲੇ ਭਰਾਵਾਂ ਨਾਲ ਘਰ 'ਚ ਹੀ ਰਹਿੰਦੀ ਸੀ ਅਤੇ ਅੱਠਵੀਂ ਕਲਾਸ ਵਿਚ ਪੜ੍ਹਦੀ। ਕਲਯੁੱਗੀ ਪਿਤਾ ਨੇ ਉਸ ਦੀ ਪੜ੍ਹਾਈ ਛੁਡਵਾ ਕੇ ਉਸ ਨਾ ਜਬਰ-ਜ਼ਨਾਹ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਨਾਬਾਲਿਗ ਲੜਕੀ ਦੇ ਬਿਆਨਾਂ 'ਤੇ ਕਲਯੁੱਗੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

No comments:
Post a Comment