ਜਲੰਧਰ-ਅਮਰੀਕਾ ਦੀ ਹੈਲਥਕੇਅਰ 'ਚ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਇਪਿਕ ਸਿਸਟਮ ਨੇ ਆਫ ਕੈਂਪਸ ਅਧੀਨ ਜਲੰਧਰ ਦੇ ਤਿੰਨ ਵਿਦਿਆਰਥੀਆਂ ਨੂੰ 75-75 ਲੱਖ ਰੁਪਏ ਸਲਾਨਾ ਦਾ ਪੈਕਜ ਦਿੱਤਾ ਹੈ। ਐੱਨ. ਆਈ. ਟੀ. ਜਲੰਧਰ 'ਚ ਇਸ ਵਾਰ ਹੁਣ ਤੱਕ ਸਭ ਤੋਂ ਵੱਡੇ ਪੈਕਜ 'ਤੇ ਤਿੰਨ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ।
ਅਜੇ ਤੱਕ 35 ਲੱਖ ਰੁਪਏ ਦੇ ਸਲਾਨਾ ਪੈਕਜ 'ਤੇ ਹੀ ਸਿਲੈਕਸ਼ਨ ਹੋਇਆ ਸੀ ਪਰ ਇਸ ਵਾਰ ਜਲੰਧਰ ਦੇ ਵਿਦਿਆਰਥੀਆਂ ਨੂੰ ਦੁੱਗਣੇ ਤੋਂ ਵੀ ਵਧੇਰੇ ਦਾ ਪੈਕਜ ਮਿਲਿਆ ਹੈ। ਇਨ੍ਹਾਂ ਤਿੰਨਾਂ ਵਿਦਿਆਰਥੀਆਂ 'ਚ ਸ਼ੁਭਮ ਨਿਗਮ, ਦੀਪਾਂਸ਼ੂ ਅਰੋੜਾ ਅਤੇ ਸ਼ਸ਼ਾਂਕ ਅੰਕਿਤ ਸ਼ਾਮਲ ਹਨ।
ਤਿੰਨਾਂ ਦਾ ਕਹਿਣਾ ਹੈ ਕਿ ਐੱਨ. ਆਈ. ਟੀ. ਜਲੰਧਰ ਵੀ ਆਈ. ਆਈ. ਟੀ. ਦੇ ਪੱਧਰ ਤੱਕ ਪਹੁੰਚ ਰਿਹਾ ਹੈ। ਜ਼ਿਕਰਯੋਗ ਹੈ ਕਿ ਐੱਨ. ਆਈ. ਟੀ. 'ਚ ਤ੍ਰਿਚਨਾਪੱਲੀ ਦੇ ਵਿਦਿਆਰਥੀਆਂ ਨੂੰ ਸਭ ਤੋਂ ਵਧੇਰੇ ਪੈਕਜ ਮਿਲਦਾ ਰਿਹਾ ਹੈ। ਜੇਕਰ ਆਈ. ਆਈ. ਟੀ. ਦੀ ਗੱਲ ਕਰੀਏ ਤਾਂ ਆਈ. ਆਈ. ਟੀ. ਕਾਨਪੁਰ ਦਾ ਨਾਂ ਸਭ ਤੋਂ ਉੱਪਰ ਹੈ।

No comments:
Post a Comment