ਗੁਜਰਾਤ- ਦੁਲਹਣ ਲੈ ਕੇ ਆ ਰਹੀ ਇਕ ਬਾਰਾਤ 'ਤੇ ਬਦਮਾਸ਼ਾਂ ਨੇ ਸ਼ਨੀਵਾਰ ਨੂੰ ਹਮਲਾ ਕਰ ਦਿੱਤਾ। ਗਹਿਣੇ ਤਾਂ ਲੁੱਟੇ ਹੀ, ਦੁਲਹਣ ਨੂੰ ਹੀ ਚੁੱਕ ਕੇ ਲੈ ਗਏ, ਕਿਉਂਕਿ ਉਸ ਨੇ ਇਕ ਬਦਮਾਸ਼ ਨੂੰ ਪਛਾਣ ਲਿਆ ਸੀ। ਘਟਨਾ ਗੁਜਰਾਤ 'ਚ ਦਾਹੋਲ ਜ਼ਿਲੇ ਦੇ ਗਰਬਾੜਾ ਪਿੰਡ ਦੀ ਹੈ। ਲੁਟੇਰਿਆਂ ਦੀ ਗੱਡੀ ਮੱਧ ਪ੍ਰਦੇਸ਼ 'ਚ ਪਿਟੋਲ ਕੋਲ ਮਾਂਡਲੀ ਪਿੰਡ ਤੋਂ ਬਰਾਮਦ ਹੋ ਗਈ ਹੈ ਪਰ ਦੁਲਹਣ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਅਨੁਸਾਰ ਬਾਰਾਤ ਸਵੇਰੇ 4 ਵਜੇ ਦੁਲਹਣ ਸੁਮੀਤਰਾ ਬੇਨ ਨੂੰ ਲੈ ਕੇ ਵਾਪਸ ਆ ਰਹੀ ਸੀ। ਬਾਰਾਤੀਆਂ ਨਾਲ ਭਰੀਆਂ 2 ਬੱਸਾਂ ਅਤੇ ਲਾੜਾ-ਲਾੜੀ ਦੀ ਕਾਰ ਨਾਲ ਚੱਲ ਰਹੀਆਂ ਸਨ। ਰਸਤੇ 'ਚ ਫੋਟੋਗ੍ਰਾਫਰ ਨੇ ਲਾੜੇ ਦੀ ਕਾਰ ਰੋਕ ਕੇ ਆਪਣਾ ਸਾਮਾਨ ਉਸ 'ਚ ਰੱਖਿਆ। ਇੰਨੇ 'ਚ ਬੱਸਾਂ ਅੱਗੇ ਨਿਕਲ ਗਈਆਂ। ਤੜਕੇ 4.30 ਵਜੇ ਜਿਵੇਂ ਹੀ ਕਾਰ ਅੱਗੇ ਵਧੀ, ਦੇਵਧਾ ਪਿੰਡ ਕੋਲ ਇਕ ਵਾਹਨ ਸੜਕ ਰੋਕ ਕੇ ਖੜ੍ਹਾ ਹੋ ਗਿਆ ਅਤੇ 7-8 ਲੋਕ ਤਲਵਾਰ ਲਾਠੀਆਂ ਲੈ ਕੇ ਸਾਹਮਣੇ ਆ ਗਏ। ਉਨ੍ਹਾਂ ਨੇ ਕਾਰ ਤੋਂ ਗਹਿਣੇ ਅਤੇ ਸਾਮਾਨ ਲੁੱਟ ਲਿਆ।
ਇਸ ਦੌਰਾਨ ਇਕ ਬਦਮਾਸ਼ ਦੇ ਚਿਹਰੇ ਤੋਂ ਨਕਾਬ ਉਤਰ ਗਿਆ ਤਾਂ ਦੁਲਹਣ ਨੇ ਉਸ ਨੂੰ ਪਛਾਣ ਲਿਆ। ਉਸ ਦੇ ਮੂੰਹ 'ਚੋਂ ਨਿਕਲਿਆ ਅਰੇ... ਇਸ ਨੂੰ ਤਾਂ ਮੈਂ ਪਛਾਣਦੀ ਹਾਂ। ਬੱਸ ਫਿਰ ਕੀ ਸੀ, ਬਦਮਾਸ਼ ਦੁਲਹਣ ਨੂੰ ਵੀ ਚੁੱਕ ਕੇ ਲੈ ਗਏ। ਲੁਟੇਰਿਆਂ ਦੀ ਗੱਡੀ ਮੱਧ ਪ੍ਰਦੇਸ਼ 'ਚ ਪਿਟੋਲ ਕੋਲ ਮਾਂਡਲੀ ਪਿੰਡ ਤੋਂ ਬਰਾਮਦ ਹੋਈ ਹੈ, ਦੁਲਹਣ ਦਾ ਪਤਾ ਨਹੀਂ ਲੱਗਾ ਹੈ। ਦਾਹੋਦ ਅਤੇ ਝਾਬੁਆ ਪੁਲਸ ਉਨ੍ਹਾਂ ਨੂੰ ਤਲਾਸ਼ ਰਹੀ ਹੈ। ਵੀਡੀਓ ਅਤੇ ਕਾਲ ਡਿਟੇਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਲੁਟੇਰਿਆਂ ਵੱਲੋਂ ਦੁਲਹਣ ਸੁਮੀਤਰਾ ਬੇਨ ਨੂੰ ਚੁੱਕ ਕੇ ਲਿਜਾਉਣ ਤੋਂ ਬਾਅਦ ਉਸ ਦੇ ਪਿਤਾ ਮਨੁਭਾਈ ਬੇਹਾਲ ਹੈ। ਉੱਥਏ ਹੀ ਪੂਰੇ ਗਰਵਾੜਾ 'ਚ ਸੰਨਾਟਾ ਛਾ ਗਿਆ ਹੈ।

No comments:
Post a Comment