ਗੁਰੂਦਵਾਰਾ ਸ਼੍ਰੀ ਚਰਣ ਕੰਵਲ ਸਾਹਿਬ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬੰਗਾ ਸ਼ਹਿਰ ਵਿੱਚ ਸਥਿਤ ਹੈ | ਗੁਰੂਦਵਾਰਾ ਸਾਹਿਬ ਬੰਗਾ ਤੋਂ ਨਵਾਂਸ਼ਹਿਰ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰ ਪੁਰ ਦੀ ਜੰਗ ਵਿੱਚ ਪੈਂਦੇ ਖਾਨ ਨੂੰ ਹਰਾ ਕੇ ਇਥੇ ਪੰਹੁਚੇ | ਉਸ ਵਖਤ ਉਹਨਾਂ ਨਾਲ ਸ਼੍ਰੀ ਗੁਰੂ ਹਰਰਾਇ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਗੁਰਦਿਤਾ ਜੀ (ਇਹ ਸਾਰੇ ਛੋਟੀ ਉਮਰ ਵਿਚ ਸਨ ), ਮਾਤਾ ਨਾਨਕੀ ਜੀ ਸਨ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ 1 ਮਹੀਨਾ ਠਹਿਰੇ ਅਤੇ ਗੁਰੂ ਸਾਹਿਬ ਦੇ ਘੋੜੇ "ਸੁਹੇਲਾ" ਦਾ ਇਲਾਜ ਕਰਵਾਇਆ ਜੋ ਕਿ ਜੰਗ ਵਿਚ ਜ਼ਖਮੀਂ ਹੋ ਗਿਆ ਸੀ | ਗੁਰੂ ਸਾਹਿਬ ਨੇ ਇਥੇ ਭਾਈ ਜੀਣੇ ਦੁੱਧ ਦਾ ਵਰ ਦੇ ਕੇ ਔਸਰ ਝੋਟੀਆਂ ਦਾ ਦੁੱਧ ਚੁਆ ਕੇ ਨਿਹਾਲ ਕੀਤਾ
.jpg)
No comments:
Post a Comment