♦
ਗੁਰੂਦਵਾਰਾ ਸ਼੍ਰੀ ਲਿਖਣਸਰ ਸਾਹਿਬ,ਤਲਵੰਡੀ ਸਾਬੋ ♦
ਗੁਰੂਦਵਾਰਾ ਸ਼੍ਰੀ ਲਿਖਣਸਰ ਸਾਹਿਬ ਜ਼ਿਲਾ ਬਠਿੰਡਾ ਦੇ ਸ਼ਹਿਰ ਤਲਵੰਡੀ ਸਾਬੋ ਵਿਖੇ ਸਥਿਤ ਹੈ | ਇਹ ਅਸਥਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨੇੜੇ ਹੀ ਸਥਿਤ ਹੈ | ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1705 ਈ: ਨੂੰ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ । ਇਸ ਤੋਂ ਉਪਰੰਤ ਬਾਕੀ ਬਚੀਆਂ ਕਲਮਾਂ ਸਿਆਹੀ ਅਤੇ ਹੋਰ ਸਮੱਗਰੀ ਨੂੰ ਸਰੋਵਰ ਵਿੱਚ ਪਾ ਕੇ ਵਰ ਦਿੱਤਾ ਕਿ ਜੋ ਪ੍ਰਾਣੀ ਸ਼ਰਧਾ ਨਾਲ ਇਥੇ ਗੁਰਮੁਖੀ ਦੀ "ਪੈਂਤੀ" ਲਿਖੇਗਾ ਉਸ ਨੂੰ ਸ਼੍ਰੇਸਠ ਬੁੱਧੀ ਪ੍ਰਾਪਤ ਹੋਵੇਗੀ।
ਗੁਰੂ ਸਾਹਿਬ ਨੇ ਇਸ ਧਰਤੀ ਨੂੰ ’ਗੁਰੂ ਕੀ ਕਾਸ਼ੀ’ ਕਹਿ ਕੇ ਵਡਿਆਇਆ।।

Waheguru Waheguru
ReplyDelete