ਲੁਧਿਆਣਾ (ਮਹੇਸ਼) - ਇਕ ਨੌਜਵਾਨ ਦੀ ਚਾਈਂ-ਚਾਈਂ ਕੈਨੇਡਾ ਜਾਣ ਦੀ ਖੁਸ਼ੀ ਉਸ ਵੇਲੇ ਚਕਨਾਚੂਰ ਹੋ ਗਈ ਜਦੋਂ ਉਸ ਨੇ ਠੱਗ ਏਜੰਟਾਂ ਨੇ ਕੈਨੇਡਾ ਦੀ ਜਗ੍ਹਾ ਇੰਡੋਨੇਸ਼ੀਆ ਭੇਜ ਦਿੱਤਾ। ਜਿਸ ਤੋਂ ਬਾਅਦ ਧੋਖਾਦੇਹੀ ਕਰਨ ਦੇ ਦੋਸ਼ ਵਿਚ ਥਾਣਾ ਬਸਤੀ ਜੋਧੇਵਾਲ ਪੁਲਸ ਨੇ ਆਨੰਦ ਵਿਹਾਰ ਕਾਲੋਨੀ ਦੇ ਪਿਓ-ਪੁੱਤ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪਿੰਡ ਦਾਵਾ ਦੇ ਜੋਰਾ ਸਿੰਘ ਦੀ ਸ਼ਿਕਾਇਤ 'ਤੇ ਆਤਮ ਨਗਰ ਏ. ਸੀ. ਪੀ. ਤੇ ਆਰਥਿਕ ਅਪਰਾਧ ਸ਼ਾਖਾ ਵਲੋਂ ਜਾਂਚ ਦੇ ਬਾਅਦ ਦਰਜ ਹੋਇਆ ਹੈ, ਜਿਸ ਵਿਚ ਦੋਸ਼ ਹੈ ਕਿ ਦੋਸ਼ੀਆਂ ਨੀਰਜ ਦਾਸ ਤੇ ਨੀਰਜ ਦੇ ਬੇਟੇ ਨੇ ਪ੍ਰਵੀਨ ਕੁਮਾਰ ਨੇ ਜੋਰਾ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਬਦਲੇ 9.45 ਲੱਖ ਰੁਪਏ ਲੈ ਲਏ ਅਤੇ ਉਸ ਨੂੰ ਕੈਨੇਡਾ ਲਿਜਾਣ ਦੀ ਜਗ੍ਹਾ ਇੰਡੋਨੇਸ਼ੀਆ ਲੈ ਗਏ, ਜਿਥੇ ਉਸ ਨੂੰ ਇਕੱਲਾ ਛੱਡ ਕੇ ਵਾਪਸ ਆ ਗਏ।
ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਦੋਸ਼ੀਆਂ ਨੇ ਆਪਣਾ ਟਿਕਾਣਾ ਹੀ ਬਦਲ ਲਿਆ ਅਤੇ ਜਦੋਂ ਸ਼ਿਕਾਇਤਕਰਤਾ ਨੇ ਇਸ 'ਤੇ ਵਿਰੋਧ ਜ਼ਾਹਿਰ ਕਰਦੇ ਹੋਏ ਆਪਣੇ ਪੈਸੇ ਵਾਪਸ ਮੰਗੇ ਤਾਂ ਦੋਸ਼ੀਆਂ ਨੇ ਚੈੱਕ ਕੱਟ ਕੇ ਦੇ ਦਿੱਤਾ, ਜੋ ਬੋਗਸ ਨਿਕਲਿਆ। ਇਸਦੇ ਬਾਅਦ ਪੀੜਤ ਨੇ ਇਨਸਾਫ ਪਾਉਣ ਲਈ ਪੁਲਸ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ।

No comments:
Post a Comment