ਬਲੀਆ- ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੈ, ਜੋ ਕਿ ਦੋ ਦਿਲਾਂ ਨੂੰ ਹੀ ਨਹੀਂ ਸਗੋਂ ਦੋ ਪਰਿਵਾਰਾਂ ਨੂੰ ਵੀ ਜੋੜਦਾ ਹੈ। ਵਿਆਹ ਜਿਹਾ ਰਿਸ਼ਤਾ ਤਾਂ ਹੀ ਪਰਵਾਨ ਚੜ੍ਹਦਾ ਹੈ, ਜੇਕਰ ਦੋ ਦਿਲ ਜੁੜਨ ਜਾਣ ਅਤੇ ਸਮਝ ਨਾਲ ਇਸ ਨੂੰ ਹੋਰ ਪੱਕਾ ਕੀਤਾ ਜਾ ਸਕੇ। ਅਸੀਂ ਅਕਸਰ ਅਜਿਹੇ ਮਾਮਲੇ ਸੁਣੇ ਅਤੇ ਦੇਖੇ ਹੋਣਗੇ ਕਿ ਲਾੜੀ ਅਪਾਹਜ ਸੀ ਤਾਂ ਉਸ ਨੂੰ ਲਾੜਾ ਵਿਆਹ ਕੇ ਲੈ ਗਿਆ। ਕੁਝ ਅਜਿਹਾ ਹੀ ਹਾਲ ਹੀ 'ਚ ਮਾਮਲਾ ਸਾਹਮਣੇ ਆਇਆ ਸੀ ਕਿ ਇਕ ਤੇਜ਼ਾਬ ਪੀੜਤਾ ਦੇ ਫੇਸਬੁੱਕ ਫਰੈਂਡ ਨੇ ਉਸ ਲੜਕੀ ਨੂੰ ਸੱਤ ਜਨਮਾਂ ਲਈ ਆਪਣਾ ਬਣਾ ਲਿਆ।
ਪਰ ਇਹ ਮਾਮਲਾ ਥੋੜ੍ਹਾ ਉਲਟਾ ਹੈ, ਉੱਤਰ ਪ੍ਰਦੇਸ਼ ਦੇ ਬਲੀਆ 'ਚ ਲਾੜਾ ਨਹੀਂ ਸਗੋਂ ਲਾੜੀ ਲਾਲ ਜੋੜੇ ਵਿਚ ਸੱਜ ਕੇ ਬਾਰਾਤ ਲੈ ਕੇ ਆਈ। ਇਸ ਦੇ ਪਿੱਛੇ ਦਾ ਕਾਰਨ ਥੋੜ੍ਹਾ ਹੈਰਾਨ ਕਰ ਦੇਣ ਵਾਲਾ ਹੈ। ਦਰਅਸਲ 19 ਮਈ ਯਾਨੀ ਕਿ ਮੰਗਲਵਾਰ ਨੂੰ ਵਿਆਹ ਤੈਅ ਸੀ ਪਰ ਘਰ ਵਿਚ ਗੈਸ ਸਿਲੰਡਰ 'ਚੋਂ ਗੈਸ ਰਿਸਣ ਕਾਰਨ ਅੱਗ ਲੱਗ ਗਈ ਅਤੇ 17 ਮਈ ਨੂੰ ਲਾੜਾ ਆਪਣੀ ਮਾਂ ਨੂੰ ਬਚਾਉਂਦੇ-ਬਚਾਉਂਦੇ ਝੁਲਸ ਗਿਆ ਸੀ ਪਰ ਲਾੜੀ ਨੇ ਉਸ ਝੁਲਸੇ ਲਾੜੇ ਨਾਲ ਵਿਆਹ ਕਰਨ ਤੋਂ ਇਨਕਾਰ ਨਹੀਂ ਕੀਤਾ, ਸਗੋਂ ਕਿ ਉਹ ਖੁਦ ਬਾਰਾਤ ਲੈ ਕੇ ਪਹੁੰਚੀ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।
ਛਪਰਾ ਦੇ ਪਿੰਡ ਉਮਧਾ ਵਾਸੀ ਗੁੜੀਆ ਨਾਂ ਦੀ ਲੜਕੀ ਬਾਰਾਤ ਲੈ ਕੇ ਜ਼ਿਲਾ ਹਸਪਤਾਲ ਪਹੁੰਚੀ। ਇਸ ਵਿਆਹ ਦੇ ਕਈ ਲੋਕ ਗਵਾਹ ਬਣੇ। ਲਾੜੀ ਝੁਲਸੇ ਲਾੜੇ ਕੋਲ ਜਾ ਕੇ ਵਿਆਹ ਕਰ ਰਹੀ ਸੀ। ਹਸਪਤਾਲ 'ਚ ਹੀ ਲਾੜੇ ਉਮੇਸ਼ ਨੇ ਗੁੜੀਆ ਦੀ ਮਾਂਗ ਭਰੀ ਅਤੇ ਨਾਲ ਜੀਊਣ-ਮਰਨ ਦੀਆਂ ਕਸਮਾਂ ਖਾਧੀਆਂ। ਗੁੜੀਆ ਦਾ ਕਹਿਣਾ ਹੈ ਕਿ ਇਸ ਵਿਆਹ ਤੋਂ ਉਹ ਹਮੇਸ਼ਾ ਖੁਸ਼ ਰਹੇਗੀ। ਵਿਆਹ ਦੀਆਂ ਰਸਮਾਂ ਹੋਣ ਤੋਂ ਬਾਅਦ ਲਾੜੀ ਆਪਣੇ ਪਤੀ ਦੀ ਸੇਵਾ ਵਿਚ ਲੱਗ ਗਈ। ਸਾਰੇ ਇਸ ਵਿਆਹ ਦੀ ਸ਼ਲਾਘਾ ਕਰ ਰਹੇ ਹਨ।
http://www.jagbani.com/news/article_446109

No comments:
Post a Comment